ਅੰਮ੍ਰਿਤਸਰ ‘ਚ ਰਾਤ ਨੂੰ ਚੱਲੀਆਂ ਤਾੜ-ਤਾੜ ਗੋਲੀਆਂ, ਤਿੰਨ ਲੁਟੇਰਿਆਂ ਵੱਲੋਂ ਕੈਸ਼ ਰਿਕਵਰੀ ਕਰਨ ਵਾਲਿਆਂ

0
100046
ਅੰਮ੍ਰਿਤਸਰ 'ਚ ਰਾਤ ਨੂੰ ਚੱਲੀਆਂ ਤਾੜ-ਤਾੜ ਗੋਲੀਆਂ, ਤਿੰਨ ਲੁਟੇਰਿਆਂ ਵੱਲੋਂ ਕੈਸ਼ ਰਿਕਵਰੀ ਕਰਨ ਵਾਲਿਆਂ

 

ਅੰਮ੍ਰਿਤਸਰ ਦਾ ਮਕਬੂਲ ਪੁਰਾ ਇਲਾਕਾ: ਅੰਮ੍ਰਿਤਸਰ ਵਿਖੇ ਦੇਰ ਰਾਤ ਮਕਬੂਲਪੁਰਾ ਇਲਾਕੇ ਦੇ ਵਿੱਚ ਗੋਲੀਆਂ ਚੱਲਣ ਦੀ ਵਾਰਦਾਤ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਛਾਇਆ ਪਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇੱਕ ਆਟੋ ਸਵਾਰ ‘ਤੇ ਗੋਲੀਆਂ ਚਲਾ ਕੇ ਇਕ ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਹਰਵਿੰਦਰ ਸਿੰਘ ਨੇ ਦੱਸਿਆ ਕਿ ਰਾਜਵੀਰ ਟਰਾਂਸਪੋਰਟ ਦੀ ਗੱਡੀ ਆਪਣਾ ਸਮਾਨ ਛੱਡ ਕੇ ਅਤੇ ਰਿਕਵਰੀ ਕਰਕੇ ਵਾਪਸ ਆ ਰਹੇ ਸੀ ਤੇ ਪਿੱਛੋਂ ਦੀ ਪਲਸਰ ਮੋਟਰਸਾਈਕਲ ਤੇ ਸਵਾਰ ਤਿੰਨ ਨੌਜਵਾਨਾਂ ਵੱਲੋਂ ਲੁੱਟ ਦੇ ਇਰਾਦੇ ਨਾਲ ਉਹਨਾਂ ‘ਤੇ ਗੋਲੀ ਚਲਾਈ ਗਈ। ਗੋਲੀ ਆਟੋ ਦੇ ਸ਼ੀਸ਼ੇ ਦੇ ਵਿੱਚ ਜਾ ਕੇ ਲੱਗੀ ਤੇ ਉਹਨਾਂ ਵੱਲੋਂ ਆਟੋ ਸਵਰ ਕੋਲੋਂ ਪੈਸਿਆਂ ਨਾਲ ਭਰਾ ਬੈਗ ਖੋਹ ਕੇ ਫਰਾਰ ਹੋ ਗਏ। ਜਿਸ ਦੀ ਸੂਚਨਾ ਪੁਲਿਸ ਅਧਿਕਾਰੀਆਂ ਨੂੰ ਵੀ ਦਿੱਤੀ ਗਈ।

ਪੁਲਿਸ ਵੱਲੋਂ ਜਾਂਚ ਸ਼ੁਰੂ

ਪੁਲਿਸ ਅਧਿਕਾਰੀ ਮੌਕੇ ‘ਤੇ ਪੁੱਜੇ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਵੇਂ ਨੌਜਵਾਨ ਪੈਸਿਆਂ ਦੀ ਰਿਕਵਰੀ ਕਰਕੇ ਆ ਰਹੇ ਸਨ ਤਾਂ ਉਸ ਸਮੇਂ ਮੋਟਰਸਾਈਕਲ ‘ਤੇ ਤਿੰਨ ਨੌਜਵਾਨਾਂ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਅਤੇ ਉਨਾਂ ਦੇ ਪੈਸੇ ਦੇ ਭਰਿਆ ਬੈਗ ਖੋ ਕੇ ਫਰਾਰ ਹੋ ਗਏ । ਪੁਲਿਸ ਟੀਮ ਮੌਕੇ ‘ਤੇ ਪੁੱਜੇ ਕੇ ਜਾਂਚ ਸ਼ੂਰ ਕਰ ਦਿੱਤੀ ਹੈ। ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਦਿਨੋਂ ਦਿਨ ਖਰਾਬ ਹੁੰਦੀ ਜਾ ਰਹੀ ਹੈ। ਉੱਥੇ ਹੀ ਲੋਕ ਸਭਾ ਚੋਣਾਂ ਸਿਰ ‘ਤੇ ਹੈ ਤੇ ਪੈਰਾਮਿਲਟਰੀ ਫੋਰਸ ਤੇ ਪੰਜਾਬ ਪੁਲਿਸ ਵੱਲੋਂ ਦਿਨ ਰਾਤ ਨਾਕਾਬੰਦੀ ਕਰ ਸ਼ਹਿਰ ਵਿੱਚ ਨਾਕੇ ਗਸ਼ਤ ਕੀਤੀ ਜਾ ਰਹੀ ਹੈ ਪਰ ਫਿਰ ਵੀ ਤੁਸੀਂ ਵੇਖ ਸਕਦੇ ਹੋ ਕਿ ਲੁਟੇਰੇ ਬੇਖੌਫ ਹੋ ਕੇ ਸੜਕਾਂ ‘ਤੇ ਘੁੰਮ ਰਹੇ ਹਨ ਅਤੇ ਲੁੱਟ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਉਹਨਾਂ ਦੇ ਮਨਾਂ ਵਿੱਚ ਕਾਨੂੰਨ ਨਾਮ ਦਾ ਕੋਈ ਡਰ ਖੌਫ ਨਜ਼ਰ ਨਹੀਂ ਆ ਰਿਹਾ, ਸ਼ਰੇਆਮ ਉਹ ਗੋਲੀਆਂ ਚਲਾ ਕੇ ਫਰਾਰ ਹੋ ਜਾਂਦੇ ਹਨ। ਹੁਣ ਦੇਖਣਾ ਇਹ ਹੋਵੇਗਾ ਇਹ ਮਾਮਲਾ ਕਿੰਨੀ ਜਲਦੀ ਹੱਲ ਹੁੰਦਾ ਹੈ।

LEAVE A REPLY

Please enter your comment!
Please enter your name here