ਆਦਮਪੁਰ ਦੇ ਪਿੰਡ ਵਡਾਲਾ ਵਿਖੇ ਝੜਪ, 4 ਵਿਰੁੱਧ ਹੋਈ ਵੱਡੀ ਕਾਰਵਾਈ

0
96401
ਆਦਮਪੁਰ ਦੇ ਪਿੰਡ ਵਡਾਲਾ ਵਿਖੇ ਝੜਪ, 4 ਵਿਰੁੱਧ ਹੋਈ ਵੱਡੀ ਕਾਰਵਾਈ

ਲੋਕ ਸਭਾ ਚੋਣਾਂ ਦੌਰਾਨ ਆਦਮਪੁਰ ਵਿਧਾਨ ਸਭਾ ਹਲਕੇ ਦੇ ਬੂਥ ਬਡਾਲਾ ਨੇੜੇ  ਹੋਏ ਝਗੜੇ ਸਬੰਧੀ ਜਲੰਧਰ ਦਿਹਾਤੀ ਪੁਲਿਸ ਵੱਲੋਂ ਪਰਚਾ ਦਰਜ ਕਰ ਲਿਆ ਗਿਆ ਹੈ।  ਜਿਲ੍ਹਾ ਚੋਣ ਅਫਸਰ ਡਾ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਤਕਰਾਰ ਨੂੰ ਸੁਰੱਖਿਆ ਦਸਤਿਆਂ ਵੱਲੋਂ ਰੋਕਿਆ ਗਿਆ । ਇਸ ਉਪਰੰਤ ਆਦਮਪੁਰ ਪੁਲਿਸ ਵੱਲੋਂ ਸੰਬੰਧਿਤਾਂ ਦੇ ਬਿਆਨ ਦਰਜ ਕਰਕੇ ਪੜਤਾਲ ਉਪਰੰਤ ਤਜਿੰਦਰ ਸਿੰਘ ਦੀ ਸ਼ਿਕਾਇਤ ਉੱਪਰ 4 ਵਿਅਕਤੀਆਂ ਵਿਰੁੱਧ ਥਾਣਾ ਆਦਮਪੁਰ ਵਿਖੇ  ਪਰਚਾ ਦਰਜ ਕਰ ਲਿਆ ਹੈ ।

ਜਿਨ੍ਹਾਂ ਵਿਰੁੱਧ ਪਰਚਾ ਦਰਜ ਕੀਤਾ ਹੈ ਉਨਾਂ ਵਿੱਚ ਭੁਪਿੰਦਰ ਸਿੰਘ ਪੁੱਤਰ ਰਣਜੀਤ ਸਿੰਘ , ਹਰਜਿੰਦਰ ਸਿੰਘ ਪੁੱਤਰ ਰਣਜੀਤ ਸਿੰਘ , ਰਣਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਸਾਰੇ ਵਾਸੀ ਪਿੰਡ ਵਡਾਲਾ ਤੇ ਜਸਵੰਤ ਰਾਮ ਪੁੱਤਰ ਹਜ਼ਾਰਾ ਰਾਮ ਵਾਸੀ ਪਿੰਡ ਮਨਸੂਰਪੁਰ  ਸ਼ਾਮਿਲ ਹਨ ।

ਇਨਾਂ ਵਿਰੁੱਧ ਆਈ ਪੀ ਸੀ ਦੀ ਧਾਰਾ 323,341,506 ਤੇ 34 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।  ਉਨਾਂ ਇਹ ਵੀ ਦੱਸਿਆ ਕਿ ਇਸ ਸਾਰੇ ਮਾਮਲੇ ਦੌਰਾਨ ਪੋਲਿੰਗ ਪ੍ਰਕ੍ਰਿਆ ਉੱਪਰ ਕਿਸੇ ਤਰ੍ਹਾਂ ਦੇ ਕੋਈ ਅਸਰ ਨਹੀਂ ਹੋਇਆ ਤੇ ਪੋਲਿੰਗ ਬਿਲਕੁਲ ਨਿਰਵਿਘਨ ਜਾਰੀ ਰਹੀ ।

 

 

LEAVE A REPLY

Please enter your comment!
Please enter your name here