‘ਏਅਰਫੋਰਸ ਦੇ ਜਵਾਨਾਂ ‘ਤੇ ਹੋਏ ਹਮਲਾ ‘ਚ ਵੱਡਾ ਦਾਅਵਾ, ਭਾਜਪਾ ਦੇ ਹੱਕ ‘ਚ ਚੋਣਾਂ ਦਾ ਮਾਹੌਲ ਬਣਾਉਣ ਲਈ ਸਾਜਿਸ਼ ਰਚ

0
100024
'ਏਅਰਫੋਰਸ ਦੇ ਜਵਾਨਾਂ 'ਤੇ ਹੋਏ ਹਮਲਾ 'ਚ ਵੱਡਾ ਦਾਅਵਾ, ਭਾਜਪਾ ਦੇ ਹੱਕ 'ਚ ਚੋਣਾਂ ਦਾ ਮਾਹੌਲ ਬਣਾਉਣ ਲਈ ਸਾਜਿਸ਼ ਰਚ

 

Poonch IAF convoy attack: ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਏਅਰ ਫੋਰਸ ਦੇ ਜਵਾਨਾਂ ‘ਤੇ ਹੋਏ ਹਮਲਾ ਦਾ ਮੁੱਦਾ ਵੀ ਉੱਠਣ ਲੱਗਾ ਹੈ। ਪੰਜਾਬ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਮੁੱਦੇ ‘ਤੇ ਕੇਂਦਰ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਸੀ। ਜਿਸ ‘ਤੇ ਹੁਣ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੀ ਸਫ਼ਾਈ ਵੀ ਸਾਹਮਣੇ ਆਈ ਹੈ।

ਲੋਕ ਸਭਾ ਪ੍ਰਚਾਰ ‘ਚ ਜਨਤਕ ਮੀਟਿੰਗਾਂ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਅਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵਿਚਾਲੇ ਪੁਣਛ ਵਿੱਚ ਹਵਾਈ ਫੌਜ ‘ਤੇ ਹੋਏ ਅੱਤਵਾਦੀ ਹਮਲੇ ਦੀ ਘਟਨਾ ਨੂੰ ਲੈ ਕੇ ਤਿੱਖੀ ਬਹਿਸ ਹੋਈ।

ਪੁੰਛ ਅੱਤਵਾਦੀ ਹਮਲੇ ਦੇ ਸਵਾਲ ‘ਤੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਹ ਸਟੰਟਬਾਜ਼ੀ ਹੈ। ਇਹ ਸਿਰਫ਼ ਹਮਲੇ ਹੀ ਨਹੀਂ ਹੋਰ ਸਰੇ ਜਦੋਂ ਚੋਣਾਂ ਆਉਂਦੀਆਂ ਹਨ ਤਾਂ ਫ਼ੌਜ ‘ਤੇ ਹਮਲੇ ਕਰਵਾਏ ਜਾਂਦੇ ਹਨ। ਭਾਜਪਾ ਨੂੰ ਜਿਤਾਉਣ ਲਈ ਮਾਹੌਲ ਬਣਾਇਆ ਜਾ ਰਿਹਾ ਹੈ। ਹਮਲੇ ਪਹਿਲਾਂ ਤੋਂ ਤਿਆਰੀ ਨਾਲ ਕੀਤੇ ਜਾਂਦੇ ਹਨ। ਅਜਿਹਾ ਭਾਜਪਾ ਨੂੰ ਜਿਤਾਉਣ ਲਈ ਕੀਤਾ ਗਿਆ ਹੈ।

ਦੂਜੇ ਪਾਸੇ ਜਲੰਧਰ ‘ਚ ਅਨੁਰਾਗ ਠਾਕੁਰ ਨੇ ਕਿਹਾ ਕਿ ਚੰਨੀ ਦੇ ਬਿਆਨ ਤੋਂ ਪਤਾ ਲੱਗਦਾ ਹੈ ਕਿ ਕਾਂਗਰਸ ਦੀ ਮਾਨਸਿਕਤਾ ਕਿੰਨੀ ਘਟੀਆ ਹੈ। ਸਾਬਕਾ ਸੀਐਮ ਚੰਨੀ ਦਾ ਬਿਆਨ ਸ਼ਰਮਨਾਕ ਹੈ। ਚੰਨੀ ਨੂੰ ਪੂਰੇ ਦੇਸ਼ ਅਤੇ ਫੌਜ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਇਸ ਦੌਰਾਨ ਚੰਨੀ ਨੇ ਕਿਹਾ ਕਿ ਅਨੁਰਾਗ ਠਾਕੁਰ ਆਉਣਗੇ ਅਤੇ ਕੁਝ ਲੋਕ ਖੜ੍ਹੇ ਹੋ ਕੇ ਸਿਰੋਪਾਓ ਪਾਉਣਗੇ   ਪਰ ਉਨ੍ਹਾਂ ਨੂੰ ਕੋਈ ਵੋਟ ਨਹੀਂ ਦੇਵੇਗਾ।

ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ‘ਚ ਸ਼ਨੀਵਾਰ ਨੂੰ ਅੱਤਵਾਦੀਆਂ ਵੱਲੋਂ ਭਾਰਤੀ ਹਵਾਈ ਫੌਜ ਦੇ ਵਾਹਨਾਂ ਦੇ ਕਾਫਲੇ ‘ਤੇ ਹਮਲਾ ਕੀਤਾ ਗਿਆ। ਇਸ ਹਮਲੇ ‘ਚ 5 ਜਵਾਨ ਜ਼ਖਮੀ ਹੋਏ ਸਨ, ਜਿਨ੍ਹਾਂ ਨੂੰ ਹਵਾਈ ਜਹਾਜ਼ ਰਾਹੀਂ ਊਧਮਪੁਰ ਦੇ ਹਸਪਤਾਲ ਲਿਜਾਇਆ ਗਿਆ। ਇੱਥੇ ਇਲਾਜ ਦੌਰਾਨ ਇਕ ਸਿਪਾਹੀ ਦੀ ਮੌਤ ਹੋ ਗਈ। ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ।

 

LEAVE A REPLY

Please enter your comment!
Please enter your name here