ਗਰਮਾਇਆ ਹਥਿਆਰਾ ਦਾ ਮਸਲਾ, ਹਾਈਕੋਰਟ ਨੇ ਡੀਜੀਪੀ ਤੋ ਮੰਗਿਆ ਜਵਾਬ

0
100032
ਗਰਮਾਇਆ ਹਥਿਆਰਾ ਦਾ ਮਸਲਾ, ਹਾਈਕੋਰਟ ਨੇ ਡੀਜੀਪੀ ਤੋ ਮੰਗਿਆ ਜਵਾਬ

ਗੀਤਾਂ ਵਿਚ ਕੀਤੀ ਜਾਂਦੀ ਹਥਿਆਰਾਂ ਦੀ ਵਰਤੋਂ ਹਰ ਦਿਨ ਚਰਚਾ ਦਾ ਵਿਸ਼ਾ ਰਹਿੰਦੀ ਹੈ। ਇਸ ਨੂੰ ਲੈ ਕੇ ਹੁਣ ਹਾਈਕੋਰਟ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾ ਕਿਹਾ ਕਿ ਹੁਣ ਤਕ ਅਜਿਹੇ ਕਿੰਨੇ ਗੀਤਾਂ ਤੇ ਰੋਕ ਲਾਉਣ  ਦੀ ਸਿਫਾਰਿਸ਼ ਕੀਤੀ ਗਈ ਹੈ ਜਿਨ੍ਹਾਂ ਅੰਦਰ ਹਥਿਆਰਾ  ਨੂੰ ਪਰਮੋਟ ਕੀਤਾ ਜਾ ਰਿਹਾ ਹੈ। ਦਰਅਸਲ ਇਸ ਦੇ ਨਾਲ ਹੀ ਹਾਈ ਕੋਰਟ ਵੱਲੋ ਲਾਇਸੰਸੀ ਹਥਿਆਰ ਰੱਖਣ ਲੈਣ ਦੇ ਵਿਸ਼ੇ ਤੇ ਵੀ ਟਿੱਪਣੀ ਕੀਤੀ ਗਈ ਹੈ

ਜਸਟਿਸ ਹਰਕੇਸ਼ ਮਨੂਜਾ ਨੇ ਰਾਜ ਦੇ ਡੀਜੀਪੀ ਨੂੰ ਪੁੱਛਿਆ ਹੈ ਕਿ ਪੰਜਾਬ ਦੇ ਹਾਰ ਜ਼ਿਲ੍ਹੇ ਅੰਦਰ ਲਾਇਸੰਸੀ ਹਥਿਆਰ ਰੱਖਣ ਲਈ ਅਲੱਗ ਅਲੱਗ ਪ੍ਰਕਿਰਿਆ ਕਿਉਂ ਹੈ। ਜਿਵੇਂ ਕਿ ਲੁਧਿਆਣਾ ਪੁਲਿਸ ਕਮਿਸ਼ਨਰ ਵਲੋ ਇਸ ਲਈ ਸਾਂਝਾ ਪੋਰਟਲ ਦੀ ਵਰਤੋਂ ਕੀਤੀ ਜਾਂਦੀ ਹੈ ਜਦੋ ਕਿ ਹੋਰ ਕਿਸੇ ਜ਼ਿਲ੍ਹੇ ਅੰਦਰ ਅਜਿਹਾ ਨਹੀ ਹੈ । ਉਨ੍ਹਾ ਕਿਹਾ ਕਿ ਅਜਿਹੇ ਵਿਚ ਰਾਜ ਦੇ ਨਿਯਮ ਕੀ ਹਨ।

ਜਸਟਿਸ ਹਰਕੇਸ਼ ਦੀ ਅਦਾਲਤ ਨੇ ਟਿੱਪਣੀ ਕਰਦਿਆ ਇਹ ਵੀ ਪੁੱਛਿਆ ਹੈ ਕਿ ਹੁਣ ਤਕ ਲਾਈਵ ਅਤੇ ਪਬਲਿਕ ਸ਼ੋਅ ਦੌਰਾਨ ਕਿੰਨੇ ਗੀਤਾਂ ਨੂੰ ਲੈ ਕਿ ਸ਼ਿਕਾਇਤਾਂ ਆਈਆਂ ਹਨ ।ਉਨ੍ਹਾ ਕਿਹਾ ਕਿ ਇਸ ਦੀ ਜਾਣਕਾਰੀ ਵੀ ਮੁੱਹਈਆ ਕਰਵਾਈ ਜਾਵੇ ਕਿ ਹੁਣ ਤਕ ਕਿੰਨੇ ਜਾਹਲੀ ਲਾਇਸੰਸ ਬਣਾਉਣ ਵਾਲੇ ਗਰੋਹਾਂ ਦਾ ਪਰਦਾਫਾਸ਼ ਕੀਤਾ ਗਿਆ ਹੈ ਅਤੇ ਸ਼ਿਕਾਇਤ ਦਰਜ ਕਰਨ ਤੋ ਇਲਾਵਾ ਕਿ ਕਾਰਵਾਈ ਕੀਤੀ ਗਈ ਹੈ ।

ਦਸ ਦਈਏ ਕਿ ਇਸ ਸੰਬੰਧੀ ਵੀ ਜਾਣਕਾਰੀ ਮੰਗੀ ਗਈ ਹੈ ਕਿ ਜਨਤਕ ਥਾਵਾਂ ਤੇ ਹਥਿਆਰਾ ਦੀ ਵਰਤੋਂ ਕਰਨ ਤੇ ਕਿੰਨੇ ਲਾਇਸੰਸ ਰੱਦ ਕੀਤੇ ਗਏ ਹਨ । ਇਸ ਦੇ ਨਾਲ ਹੀ ਨਵੇ ਲਾਇਸੰਸ ਬਣਾਉਣ ਲਈ ਕਿੰਨੇ ਲੋਕਾ ਵਲੋਂ ਮੰਗ ਕੀਤੀ ਗਈ ਹੈ ਅਤੇ ਉਨ੍ਹਾ ਵਿਚੋਂ ਕਿਨੀਆਂ ਅਰਜੀਆਂ ਮਨਜ਼ੂਰ ਅਤੇ ਕਿਨੀਆਂ ਨਾ ਮਨਜ਼ੂਰ ਕੀਤੀਆਂ ਹਨ ਇਸ ਬਾਰੇ ਵੀ ਪੁੱਛਿਆ ਹੈ।

 

LEAVE A REPLY

Please enter your comment!
Please enter your name here