ਜੇਲ੍ਹ ਤੋਂ ਬਾਹਰ ਆਵੇਗਾ ਅੰਮ੍ਰਿਤਪਾਲ ਸਿੰਘ, ਅੱਜ ਤੋਂ ਰਿਹਾਈ ਦੀਆਂ ਤਿਆਰੀਆਂ ਸ਼ੁਰੂ, ਪਰਿਵਾਰ ਨੇ ਚੁੱਕਿਆ ਝੰਡਾ

0
785511
ਜੇਲ੍ਹ ਤੋਂ ਬਾਹਰ ਆਵੇਗਾ ਅੰਮ੍ਰਿਤਪਾਲ ਸਿੰਘ, ਅੱਜ ਤੋਂ ਰਿਹਾਈ ਦੀਆਂ ਤਿਆਰੀਆਂ ਸ਼ੁਰੂ, ਪਰਿਵਾਰ ਨੇ ਚੁੱਕਿਆ ਝੰਡਾ

 

ਪੰਜਾਬ ਵਿੱਚ ਆਜ਼ਾਦ ਚੋਣ ਲੜੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਇੱਕ ਵੱਡੇ ਅੰਤਰ ਨਾਲ ਜਿੱਤੇ ਹਨ। ਅੰਮ੍ਰਿਤਪਾਲ ਸਿੰਘ ਨੂੰ ਸਭ ਤੋਂ ਵੱਧ ਵੋਟਾਂ ਪਈਆਂ ਅਤੇ ਸਭ ਤੋਂ ਵੱਧ ਅੰਤਰ ਨਾਲ ਚੋਣ ਜਿੱਤੇ ਹਨ। ਜਿਸ ਤੋਂ ਬਾਅਦ ਹੁਣ ਪਰਿਵਾਰ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਤੋਂ ਬਾਹਰ ਲੈ ਕੇ ਆਉਣ ਲਈ ਅੱਜ ਤੋਂ ਯਤਨ ਸ਼ੁਰੂ ਕਰੇਗਾ।

ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਪਹੁੰਚ ਰਿਹਾ ਹੈ। ਜਿੱਥੇ ਅਰਦਾਸ  ਉਪਰੰਤ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਵੀ ਉਸ ਨੂੰ ਬਾਹਰ ਲਿਆਉਣ ਲਈ ਯਤਨ ਸ਼ੁਰੂ ਕਰੇਗਾ। ਅੰਮ੍ਰਿਤਪਾਲ ਦੇ ਮਾਤਾ-ਪਿਤਾ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਸ਼ਹੀਦੀ ਦਿਵਸ ਹੋਣ ਕਾਰਨ ਲੋਕ ਸਭਾ ਸੀਟ ਜਿੱਤਣ ਦੇ ਸਾਰੇ ਪ੍ਰੋਗਰਾਮ 6 ਜੂਨ ਤੋਂ ਬਾਅਦ ਹੀ ਹੋਣਗੇ।

ਇਸ ਦੇ ਨਾਲ ਹੀ ਅੰਮ੍ਰਿਤਪਾਲ ਸਿੰਘ ਨੂੰ ਬਾਹਰ ਲਿਆਉਣ ਲਈ ਵਕੀਲਾਂ ਦੀ ਰਾਏ ਲਈ ਜਾਵੇਗੀ।  ਬੁੱਧਵਾਰ ਨੂੰ ਹੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਪਹੁੰਚੀ ਸੀ ਅਤੇ ਉਸ ਨਾਲ ਮੁਲਾਕਾਤ ਕੀਤੀ ਸੀ।

ਪੰਜਾਬ ਸਰਕਾਰ ਨੇ ਅੰਮ੍ਰਿਤਪਾਲ ਸਿੰਘ ‘ਤੇ ਐਨਐਸਏ ਲਗਾ ਕੇ ਉਸ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕੀਤਾ ਹੈ। ਹੁਣ ਜਦੋਂ ਉਹ  ਐਮਪੀ ਚੁਣੇ ਗਏ ਹਨ ਤਾਂ ਪੰਜਾਬ ਸਰਕਾਰ ‘ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਤੋਂ ਬਾਹਰ ਕੱਢਿਆ ਜਾਵੇ।

ਇਸ ਤੋਂ ਇਲਾਵਾ ਕਾਂਗਰਸ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਕਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਵੱਡੇ ਅੰਤਰ ਨਾਲ ਜਿੱਤੇ ਹਨ ਅਤੇ ਸਾਡੇ ਐਮਪੀ ਚੁਣੇ ਗਏ ਹਨ। ਇਸ ਲਈ ਭਗਵੰਤ ਮਾਨ ਸਰਕਾਰ ਉਹਨਾਂ ‘ਤੇ ਲਗਾਇਆ ਗਿਆ ਐਨਐਸਏ ਤੁਰੰਤ ਹਟਾਏ ਅਤੇ ਜੇਲ੍ਹ ਤੋਂ ਬਾਹਰ ਕੱਢੇ।

 

LEAVE A REPLY

Please enter your comment!
Please enter your name here