ਟਰੱਕ ਵੇਚ ਕੇ ਚੋਣ ਮੈਦਾਨ ਵਿੱਚ ਉਤਰਿਆ ਡਰਾਈਵਰ, ਕਿਹਾ- ਸਾਡੀਆਂ ਮੁਸ਼ਕਿਲਾਂ ਨੂੰ ਕੀਤਾ ਜਾ ਰਿਹਾ ਨਜਰਅੰਦਾਜ

0
100010
ਟਰੱਕ ਵੇਚ ਕੇ ਚੋਣ ਮੈਦਾਨ ਵਿੱਚ ਉਤਰਿਆ ਡਰਾਈਵਰ, ਕਿਹਾ- ਸਾਡੀਆਂ ਮੁਸ਼ਕਿਲਾਂ ਨੂੰ ਕੀਤਾ ਜਾ ਰਿਹਾ ਨਜਰਅੰਦਾਜ

 

ਟਰੱਕ ਡਰਾਈਵਰ ਨੇ ਚੋਣ ਮੁਕਾਬਲੇ ਲਈ ਟਰੱਕ ਵੇਚਿਆ : ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ। ਵੈਸੇ ਵੀ ਇਸ ਸਾਲ ਹੋਣ ਵਾਲੀਆਂ ਚੋਣਾਂ ਵਿੱਚ ਲੋਕਾਂ ਦੀ ਦਿਲਚਸਪੀ ਵੱਧ ਰਹੀ ਹੈ। ਇਸ ਵਾਰ ਪੰਜਾਬ ਵਿੱਚ ਤਿਕੋਣਾ ਮੁਕਾਬਲਾ ਹੋਣ ਦੀ ਉਮੀਦ ਹੈ। ਇਸ ਦੌਰਾਨ ਪਟਿਆਲਾ ਦੇ ਇੱਕ ਡਰਾਈਵਰ ਨੇ ਵੀ ਚੋਣ ਮੈਦਾਨ ’ਚ ਉਤਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਉਸ ਨੇ ਲੋਕ ਸਭਾ ਵਿੱਚ ਆਪਣੇ ਮੁੱਦੇ ਉਠਾਉਣ ਦੇ ਮਕਸਦ ਨਾਲ ਲਿਆ ਹੈ।

ਸਭ ਤੋਂ ਹੈਰਾਨੀ ਦੀ ਗੱਲ੍ਹ ਇਹ ਹੈ ਕਿ ਪਟਿਆਲਾ ਦੇ ਟਰੱਕ ਡਰਾਈਵਰ ਨੇ ਲੋਕ ਸਭਾ ਚੋਣਾਂ ਲੜਨ ਦੇ ਲਈ ਆਪਣਾ ਟਰੱਕ ਵੇਚ ਦਿੱਤਾ ਹੈ।

ਟਰੱਕ ਡਰਾਈਵਰਾਂ ਦੀਆਂ ਮੁਸ਼ਕਿਲਾਂ ਨੂੰ ਕੀਤਾ ਜਾ ਰਿਹਾ ਨਜਰਅੰਦਾਜ

ਇਸ ਸਬੰਧੀ ਟਰੱਕ ਡਰਾਈਵਰ ਨੇ ਦੱਸਿਆ ਕਿ ਸਾਡੇ ਭਾਈਚਾਰੇ ਦੀਆਂ ਮੁਸ਼ਕਿਲਾਂ ਨਜ਼ਰ ਅੰਦਾਜ਼ ਕੀਤੀਆਂ ਜਾ ਰਹੀਆਂ ਹਨ। ਹਰ ਇੱਕ ਟਰੱਕ ਡਰਾਈਵਰ ਤਨਦੇਹੀ ਦੇ ਨਾਲ ਦਿਨ ਰਾਤ ਟਰੱਕ ਚਲਾ ਕੇ ਹਰ ਇੱਕ ਸਮਾਨ ਉਸਦੀ ਮੰਜਿਲ ਤੱਕ ਪਹੁੰਚਾਉਂਦਾ ਹੈ ਭਾਵੇਂ ਉਹ ਖਾਣ ਦੀ ਚੀਜ਼ ਹੋਵੇ ਭਾਵੇਂ ਉਹ ਪਾਵਨ ਦੀ ਪਰ ਫਿਰ ਵੀ ਸਰਕਾਰਾਂ ਉਨ੍ਹਾਂ ਵੱਲ ਧਿਆਨ ਨਹੀਂ ਦੇ ਰਹੀ ਹੈ। ਜਿਸ ਕਰਕੇ ਉਸ ਨੇ ਮਜ਼ਬੂਰ ਹੋਕੇ ਇਹ ਫੈਸਲਾ ਲਿਆ ਹੈ।

‘ਲੋਕਸਭਾ ਚੋਣਾਂ ਲੜਨ ਲਈ ਵੇਚਿਆ ਆਪਣਾ ਟਰੱਕ’

ਡਰਾਈਵਰ ਨੇ ਅੱਗੇ ਕਿਹਾ ਕਿ ਹਾਲਾਂਕਿ ਮੇਰੇ ਕੋਲ ਕੋਈ ਵੀ ਪੂੰਜੀ ਨਹੀਂ ਹੈ ਪਰ ਮੈ ਆਪਣਾ ਟਰੱਕ ਵੇਚ ਕੇ ਇਹ ਫੈਸਲਾ ਲਿਆ ਕਿ ਚੋਣ ਮੈਦਾਨ ਦੇ ਵਿੱਚ ਉਤਰ ਕੇ ਆਪਣੇ ਭਾਈਚਾਰੇ ਦੀਆਂ ਆਵਾਜ਼ ਬੁਲੰਦ ਕਰਾਂਗਾ। ਜਿਵੇਂ ਇੱਕ ਚੰਗਾ ਡਰਾਈਵਰ ਗੱਡੀ ਨੂੰ ਮੰਜਿਲ ਤੱਕ ਪਹੁੰਚਾਉਂਦਾ ਹੈ। ਇਸੀ ਤਰੀਕੇ ਦੇ ਨਾਲ ਮੈਂ ਪਟਿਆਲਾ ਦੀ ਗੱਡੀ ਨੂੰ ਵੀ ਲੋਕ ਸਭਾ ਦੇ ਮੰਜ਼ਿਲ ਤੱਕ ਪਹੁੰਚਾਵਾਂਗਾ ਅਤੇ ਹੋਰ ਖੂਬਸੂਰਤ ਤਰੀਕੇ ਦੇ ਨਾਲ ਪਟਿਆਲਾ ਨੂੰ ਸਜਾਵਾਂਗਾ।

ਮੈ ਪੜ੍ਹਿਆ ਲਿਖਿਆ ਹਾਂ, ਲੋਕਾਂ ਦੇ ਸਵਾਲਾਂ ਨੂੰ ਰੱਖਾਂਗਾ ਅੱਗੇ- ਨਿੱਕੂ ਬਰਾੜ

ਡਰਾਈਵਰ ਨਿੱਕੂ ਬਰਾੜ ਨੇ ਇਹ ਵੀ ਦੱਸਿਆ ਵੀ ਲੋਕਾਂ ਦੇ ਮਨ ਦੇ ਵਿੱਚ ਇਹ ਪਛਾਣ ਹੈ ਕਿ ਡਰਾਈਵਰ ਪੜਿਆ ਲਿਖਿਆ ਨਹੀਂ ਹੁੰਦਾ ਪਰ ਮੈਂ ਬੀਏ ਕੀਤੀ ਹੋਈ ਹੈ ਜੋ ਕਿ ਲੋਕਾਂ ਦੇ ਵਹਿਮ ਤੋੜਨ ਲਈ ਸਹੀ ਹੈ। ਉਹਨਾਂ ਦੇ ਮਸਲੇ ਚੰਗੀ ਤਰੀਕੇ ਦੇ ਨਾਲ ਲੋਕ ਸਭਾ ਦੇ ਵਿੱਚ ਚੁੱਕ ਸਕਦਾ ਹਾਂ ਅਤੇ ਜਿਹੜਾ ਡਰਾਈਵਰ ਆਪਣੇ ਕੈਬਿਨ ਨੂੰ ਸੁਣੇ ਢੰਗ ਨਾਲ ਸਜਾ ਕੇ ਰੱਖਦਾ ਉਹ ਇਸੀ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦੇ ਸਵਾਲ ਅਤੇ ਪਟਿਆਲਾ ਦੀ ਗੱਲ ਵੀ ਲੋਕ ਸਭਾ ’ਚ ਉਹਨੇ ਹੀ ਖੂਬਸੂਰਤ ਢੰਗ ਨਾਲ ਰੱਖੇਗਾ ਅਤੇ ਪਟਿਆਲਾ ਨੂੰ ਤਰੱਕੀ ਵੱਲ ਲੈ ਕੇ ਜਾਵੇਗਾ।

 

LEAVE A REPLY

Please enter your comment!
Please enter your name here