ਦਿੱਲੀ ਪੁਲਿਸ ਨੇ ਹਾਈ ਪ੍ਰੋਫਾਈਲ ਚੋਰ ਨੂੰ ਕੀਤਾ ਕਾਬੂ, 110 ਦਿਨਾਂ ‘ਚ ਜਹਾਜ਼ ‘ਚੋਂ ਲੱਖਾਂ ਦੇ ਗਹਿਣੇ ਤੇ ਨਕਦੀ ਕੀਤੀ ਚੋਰੀ

0
100085
ਦਿੱਲੀ ਪੁਲਿਸ ਨੇ ਹਾਈ ਪ੍ਰੋਫਾਈਲ ਚੋਰ ਨੂੰ ਕੀਤਾ ਕਾਬੂ, 110 ਦਿਨਾਂ 'ਚ ਜਹਾਜ਼ 'ਚੋਂ ਲੱਖਾਂ ਦੇ ਗਹਿਣੇ ਤੇ ਨਕਦੀ ਕੀਤੀ ਚੋਰੀ

ਵਿਅਕਤੀ ਨੇ ਗਹਿਣੇ ਚੋਰੀ ਕਰਨ ਲਈ 200 ਉਡਾਣਾਂ ਭਰੀਆਂ ਦਿੱਲੀ ਪੁਲਿਸ ਨੇ ਇੱਕ ਹਾਈ ਪ੍ਰੋਫਾਈਲ ਚੋਰ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤਾ ਗਿਆ ਚੋਰ ਉਡਾਣਾਂ ਵਿੱਚ ਸਫਰ ਕਰਦੇ ਸਮੇਂ ਹੀ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦਾ ਸੀ। 110 ਦਿਨਾਂ ਵਿੱਚ 200 ਤੋਂ ਵੱਧ ਹਵਾਈ ਯਾਤਰਾਵਾਂ ਕੀਤੀਆਂ ਅਤੇ ਕਈ ਲੋਕਾਂ ਦਾ ਸਮਾਨ ਚੋਰੀ ਕੀਤਾ।

ਦੱਸ ਦਈਏ ਕਿ ਪੁਲਿਸ ਨੇ ਉਸ ਨੂੰ ਪਹਾੜਗੰਜ ਤੋਂ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਰਾਜੇਸ਼ ਕਪੂਰ ਵਜੋਂ ਹੋਈ ਹੈ। ਪਿਛਲੇ ਸਾਲ ਉਨ੍ਹਾਂ ਨੇ 365 ਦਿਨਾਂ ‘ਚੋਂ 110 ਦਿਨ ਹਵਾਈ ਸਫਰ ਕੀਤਾ ਸੀ।

ਆਈਜੀਆਈ ਹਵਾਈ ਅੱਡੇ ‘ਤੇ ਪੁਲਿਸ ਡਿਪਟੀ ਕਮਿਸ਼ਨਰ ਊਸ਼ਾ ਰੰਗਨਾਨੀ ਨੇ ਦੱਸਿਆ ਕਿ ਰਾਜੇਸ਼ ਕਪੂਰ ਨੂੰ ਪਹਾੜਗੰਜ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੇ ਕਥਿਤ ਤੌਰ ‘ਤੇ ਚੋਰੀ ਹੋਏ ਗਹਿਣੇ ਉੱਥੇ ਹੀ ਲੁਕਾ ਕੇ ਰੱਖੇ ਹੋਏ ਸੀ। ਇੰਨਾ ਹੀ ਨਹੀਂ ਪੁਲਿਸ ਨੇ ਦੱਸਿਆ ਕਿ ਰਾਜੇਸ਼ ਕਪੂਰ ਇਹ ਗਹਿਣੇ ਸ਼ਰਦ ਜੈਨ ਨੂੰ ਵੇਚਣ ਜਾ ਰਿਹਾ ਸੀ। ਪੁਲਿਸ ਨੇ ਕਰੋਲ ਬਾਗ ਤੋਂ ਉਸ ਨੂੰ ਵੀ ਫੜ ਲਿਆ ਸੀ।

ਪੁਲਿਸ ਨੇ ਦੱਸਿਆ ਕਿ ਉਹ ਜ਼ਿਆਦਾਤਰ ਬਜ਼ੁਰਗਾਂ ਅਤੇ ਮਹਿਲਾ ਯਾਤਰੀਆਂ ਨੂੰ ਨਿਸ਼ਾਨਾ ਬਣਾਉਂਦਾ ਸੀ। ਉਹ ਪਹਿਲਾਂ ਉਨ੍ਹਾਂ ਦੇ ਵਿਵਹਾਰ ਨੂੰ ਦੇਖਦਾ ਸੀ। ਇਸ ਤੋਂ ਬਾਅਦ ਉਹ ਬੈਗ ਵਿੱਚ ਮੌਜੂਦ ਕੀਮਤੀ ਸਮਾਨ ਬਾਰੇ ਜਾਣਕਾਰੀ ਲੈਣ ਲਈ ਉਨ੍ਹਾਂ ਦਾ ਪਿੱਛਾ ਕਰਦਾ ਸੀ। ਜੇਕਰ ਉਹ ਇਸ ਵਿੱਚ ਸਫਲ ਨਾ ਹੋਇਆ ਤਾਂ ਉਹ ਬੈਗੇਜ ਘੋਸ਼ਣਾ ਪੱਤਰ ‘ਤੇ ਦਿੱਤੀ ਗਈ ਜਾਣਕਾਰੀ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦਾ ਸੀ।

ਪੁਲਿਸ ਨੇ ਇਹ ਵੀ ਕਿਹਾ ਕਿ ਉਹ ਅਕਸਰ ਉਨ੍ਹਾਂ ਹੀ ਯਾਤਰੀਆਂ ਦੇ ਕੋਲ ਬੈਠਦਾ ਸੀ ਜਿਨ੍ਹਾਂ ਨੂੰ ਉਹ ਨਿਸ਼ਾਨਾ ਬਣਾਉਂਦਾ ਸੀ। ਜਦੋਂ ਹੋਰ ਯਾਤਰੀ ਜਹਾਜ਼ ਵਿਚ ਸਵਾਰ ਹੁੰਦੇ ਸਨ, ਤਾਂ ਉਹ ਬੈਗ ਫੜਨ ਦਾ ਬਹਾਨਾ ਕਰਦਾ ਸੀ। ਇਸ ਸਮੇਂ ਉਹ ਸਾਮਾਨ ‘ਤੇ ਹੱਥ ਸਾਫ਼ ਕਰਦਾ ਸੀ।

 

LEAVE A REPLY

Please enter your comment!
Please enter your name here