ਪ੍ਰਨੀਤ ਕੌਰ ਨੂੰ ਘੇਰਨ ਵਾਲਿਆਂ ਨੂੰ ਸਿਮਰਨਜੀਤ ਮਾਨ ਨੇ ਦੱਸਿਆ ਟਕੇ-ਟਕੇ ਦਾ ਬੰਦਾ, ਵਿਰੋਧ ਹੋਣ ‘ਤੇ ਦਿੱਤੀ ਸਫ਼ਾਈ

0
100050

 

Sangrur Election: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਸੰਗਰੂਰ ਤੋਂ ਸਾਂਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦਾ ਇੱਕ ਬਿਆਨ ਇਸ ਵੇਲੇ ਹਲਕੇ ਵਿੱਚ ਚਰਚਾ ਦਾ ਵਿਸ਼ਾ ਬਣਇਆ ਹੋਇਆ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਮਹਾਰਾਣੀ ਪਟਿਆਲਾ ਦਾ ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਨੂੰ ‘ਟਕੇ-ਟਕੇ’ ਦਾ ਕਿਹਾ ਸੀ। ਜਿਸ ਤੋਂ ਬਾਅਦ ਹੁਣ ਮਾਨ ਨੇ ਕਿਹਾ ਕਿ ਹੁਣ ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ।

ਮਾਨ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਨੇ ਵੀਡੀਓ ਵਿੱਚ ਕਿਹਾ ਕਿ ਮਾਨ ਨੇ ਕਿਹਾ ਕਿ ਟਕੇ-ਟਕੇ ਦੇ ਕਿਸਾਨ ਮਹਾਰਾਣੀ ਪਟਿਆਲਾ ਦਾ ਵਿਰੋਧ ਕਰ ਰਹੇ ਹਨ। ਮੈਂ ਕਿਸਾਨਾਂ ਦਾ ਬੇਟਾ, ਤੁਸੀਂ ਦੱਸੋ ਮੈਂ ਕਿਸਾਨਾਂ ਦੀ ਇਹੋ ਜਿਹੀ ਗੱਲ ਕਰ ਸਕਦਾਂ ਹਾਂ।  ਮੈਂ ਕਿਹਾ ਸੀ ਕਿ ਟਕੇ ਟਕੇ ਦੇ ਭਾਜਪਾ ਦੇ ਬੰਦੇ ਮਹਾਰਾਣਾ ਨੇ ਨਾਲ ਲਾ ਲਏ ਹਨ, ਮੈਂ ਕਿਸਾਨਾਂ ਦਾ ਨਹੀਂ ਕਿਹਾ, ਇਹ ਇਸ ਨੂੰ ਨਾਲ ਜੋੜ ਕੇ ਮੈਨੂੰ  ਹੇਠਾਂ ਦਿਖਾਉਣਾ ਚਾਹੁੰਦੇ ਨੇ ਪਰ ਵਿਰੋਧੀ ਇਹ ਨਹੀਂ ਕਰ ਸਕਣਗੇ।

ਸਿਮਰਨਜੀਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਸੰਗਰੂਰ ਵਿੱਚ ਪੰਥ ਪੰਜਾਬ ਦੀ ਚੜਦੀ ਕਲਾ ਤੋਂ ਬੁਖਲਾਈਆਂ ਪਾਰਟੀਆਂ ਦੀ ਨੀਂਦ ਹਰਾਮ ਇਸ ਕਦਰ ਹੋ ਗਈ ਹੈ ਕਿ ਉਹ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਮੇਰੇ ਆਪਣੇ ਹੀ ਕਿਸਾਨਾਂ ਵਿਰੁੱਧ ਵਰਤਣ ਵਰਗੀਆਂ ਕੋਝੀਆਂ ਹਰਕਤਾਂ ਤੇ ਉੱਤਰ ਆਈਆਂ ਹਨ। ਇਹ ਹਾਸੋਹੀਣੀ ਗੱਲ ਵੀ ਹੈ ਕਿਉਂਕਿ ਇੱਕ ਤਾਂ ਮੈਂ ਖੁਦ ਕਿਸਾਨ ਹਾਂ ਅਤੇ ਦੂਸਰਾ ਮੈਂ ਆਪਣੇ ਨਾਂ ਅੱਗੇ ਬੜੇ ਮਾਣ ਨਾਲ ਕਿਸਾਨ ਲਿਖਦਾ ਹਾਂ। ਪਰ ਸੰਗਤ ਹਿੰਦੁਤਵੀ ਤਾਕਤਾਂ ਦੀਆਂ ਇਹਨਾਂ ਕੋਝੀਆਂ ਚਾਲਾਂ ਤੋਂ ਪਹਿਲਾਂ ਹੀ ਵਾਕਫ ਹੈ ਅਤੇ ਇਹਨਾਂ ਦੇ ਝੂਠ ਅਤੇ ਫਰੇਬ ਦੇ ਜਾਲ ਵਿੱਚ ਫਸਣ ਵਾਲੇ ਨਹੀਂ ਬਲਕਿ ਲੋਕ ਸਭਾ ਚੋਣਾਂ ਵਿੱਚ ਇਹਨਾਂ ਨੂੰ ਮੂੰਹਤੋੜ ਜਵਾਬ ਦੇ ਕੇ ਪੰਥ ਦੇ ਹੱਕ ਵਿੱਚ ਫ਼ਤਵਾ ਦੇਣਗੇ

ਜ਼ਿਕਰ ਕਰ ਦਈਏ ਕਿ ਬੀਤੇ ਦਿਨੀਂ ਇੱਕ ਨਿੱਜੀ ਅਦਾਰੇ ਨਾਲ ਗੱਲਬਾਤ ਕਰਦਿਆਂ ਸਿਮਰਨਜੀਤ ਸਿੰਘ ਮਾਨ ਨੇ ਪਰਨੀਤ ਕੌਰ ਦੇ ਭਾਜਪਾ ਵਿੱਚ ਜਾਣਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਉਨ੍ਹਾਂ ਦੀ ਕੋਈ ਮਜਬੂਰੀ ਹੋਵੇਗੀ, ਉਨ੍ਹਾਂ ਖ਼ਿਲਾਫ਼ ਪ੍ਰਦਰਸ਼ਨ ਵੀ ਹੋ ਰਹੇ ਜਿਹੜੇ ਕਿ ਇੱਕ ਮਹਾਰਾਣੀ ਦੇ ਖ਼ਿਲਾਫ਼ ਨਹੀਂ ਹੋਣੇ ਚਾਹੀਦੇ, ਹੁਣ ਟਕੇ-ਟਕੇ ਦਾ ਬੰਦਾ ਉਨ੍ਹਾਂ ਦੇ ਅੱਗੇ ਜਾ ਖੜ੍ਹਾ ਹੋ ਜਾਂਦਾ, ਮੈਨੂੰ ਇਹ ਚੰਗਾ ਨਹੀਂ ਲੱਗਦਾ।

 

LEAVE A REPLY

Please enter your comment!
Please enter your name here