ਲਗਤਾਰਾ ਵਧ ਰਿਹਾ ਪੰਜਾਬ ’ਚ ਤਾਪਮਾਨ; ਲੋਕਾਂ ਦਾ ਹੋਇਆ ਹਾਲ ਬੇਹਾਲ, ਜਾਣੋ ਮੌਮਸ ਵਿਭਾਗ ਦੀ ਤਾਜ਼ਾ ਭਵਿੱਖਬਾਣੀ

0
100023
ਲਗਤਾਰਾ ਵਧ ਰਿਹਾ ਪੰਜਾਬ ’ਚ ਤਾਪਮਾਨ; ਲੋਕਾਂ ਦਾ ਹੋਇਆ ਹਾਲ ਬੇਹਾਲ, ਜਾਣੋ ਮੌਮਸ ਵਿਭਾਗ ਦੀ ਤਾਜ਼ਾ ਭਵਿੱਖਬਾਣੀ

ਪੰਜਾਬ ਮੌਸਮ ਅਪਡੇਟ: ਪੰਜਾਬ ‘ਚ ਗਰਮੀ ਹੋਰ ਤੇਜ਼ ਹੁੰਦੀ ਜਾ ਰਹੀ ਹੈ। ਪਾਰਾ 43.6 ਡਿਗਰੀ ਤੱਕ ਪਹੁੰਚ ਗਿਆ। ਕੜਾਕੇ ਦੀ ਗਰਮੀ ਕਾਰਨ ਵੱਧ ਤੋਂ ਵੱਧ ਤਾਪਮਾਨ ਵਿੱਚ 0.6 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਜਿਸ ਕਾਰਨ ਹੁਣ ਪਾਰਾ ਆਮ ਨਾਲੋਂ 2.5 ਡਿਗਰੀ ਵੱਧ ਗਿਆ ਹੈ।

ਪੰਜਾਬ ਦੇ ਅੱਠ ਸ਼ਹਿਰਾਂ ਵਿੱਚ ਪਾਰਾ 40 ਡਿਗਰੀ ਤੋਂ ਉਪਰ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਦੋ ਦਿਨ ਹੋਰ ਗਰਮੀ ਜਾਰੀ ਰਹੇਗੀ। ਇਸ ਤਰ੍ਹਾਂ ਮੌਸਮ ਖੁਸ਼ਕ ਰਹੇਗਾ, ਜਿਸ ਕਾਰਨ ਤਾਪਮਾਨ ‘ਚ ਵਾਧਾ ਦਰਜ ਕੀਤਾ ਜਾ ਸਕਦਾ ਹੈ।

ਪਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਨਵੀਂ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ 10 ਮਈ ਤੋਂ ਮੌਸਮ ਬਦਲ ਜਾਵੇਗਾ ਅਤੇ ਚਾਰ ਦਿਨਾਂ ਤੱਕ ਮੀਂਹ ਦਾ ਅਲਰਟ ਹੋਵੇਗਾ। ਇਸ ਦੌਰਾਨ ਖਾਸ ਤੌਰ ‘ਤੇ 10 ਅਤੇ 11 ਮਈ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਪੰਜਾਬ ਦੇ ਕਈ ਹਿੱਸਿਆਂ ਵਿੱਚ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।

 

LEAVE A REPLY

Please enter your comment!
Please enter your name here