ਵੋਟਾਂ ਤੋਂ ਪਹਿਲਾਂ ਕਸੁੱਤਾ ਫਸਿਆ ਮਾਨ ਸਰਕਾਰ ਦਾ ਮੰਤਰੀ, ਅਸ਼ਲੀਲ ਵੀਡੀਓ ਆਈ ਸਾਹਮਣੇ, ਭ

0
78519
ਵੋਟਾਂ ਤੋਂ ਪਹਿਲਾਂ ਕਸੁੱਤਾ ਫਸਿਆ ਮਾਨ ਸਰਕਾਰ ਦਾ ਮੰਤਰੀ, ਅਸ਼ਲੀਲ ਵੀਡੀਓ ਆਈ ਸਾਹਮਣੇ, ਭ

ਪੰਜਾਬ ਸਰਕਾਰ ਨੇ ਮੰਤਰੀ ਬਲਕਾਰ ਸਿੰਘ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਸੁੱਤੇ ਫੱਸ ਗਏ ਹਨ, ਉਨ੍ਹਾਂ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਦੇ ਮੰਤਰੀ ਬਲਕਾਰ ਸਿੰਘ ਕੋਲ 21 ਸਾਲਾ ਕੁੜੀ ਨੌਕਰੀ ਮੰਗਣ ਲਈ ਗਈ ਸੀ। ਇਸ ਦੌਰਾਨ ਮੰਤਰੀ ਨੇ ਉਸ ਕੁੜੀ ਨੂੰ ਬਾਅਦ ਵਿੱਚ ਵੀਡੀਓ ਕਾਲ ਕਰਨ ਲਈ ਕਿਹਾ।

ਦੋਸ਼ ਲੱਗੇ ਹਨ ਕਿ ਇਸ ਕਾਲ ਦੇ ਦੌਰਾਨ ਮੰਤਰੀ ਨੇ ਉਸ ਨੂੰ ਕੱਪੜੇ ਉਤਾਰਨ ਲਈ ਕਿਹਾ ਅਤੇ ਖੁਦ ਵੀ ਕੱਪੜੇ ਉਤਾਰ ਕੇ ਅਸ਼ਲੀਲ ਹਰਕਤਾਂ ਕਰਨ ਲੱਗ ਗਏ। ਉੱਥੇ ਹੀ ਵਿਰੋਧੀ ਪਾਰਟੀਆਂ ਨੇ ਮੰਤਰੀ ਦੇ ਇਸ ਹਰਕਤ ‘ਤੇ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉੱਥੇ ਹੀ ਭਾਜਪਾ ਨੇ ਇਸ ਮੰਤਰੀ ਨੂੰ ਤੁਰੰਤ ਬਰਖਾਸਤ ਕਰਨ ਲਈ ਕਿਹਾ ਹੈ ਅਤੇ ਕੁੜੀ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਜਾਂਚ ਦੀ ਮੰਗ ਕੀਤੀ ਹੈ।

ਮੰਤਰੀ ਦੀ ਇਸ ਸ਼ਰਮਨਾਕ ਹਰਕਤ ‘ਤੇ ਭੜਕੇ ਤਜਿੰਦਰਪਾਲ ਬੱਗਾ

ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਨੇ ਆਪਣੇ ਟਵਿੱਟਰ (ਐਕਸ) ਹੈਂਡਲ ‘ਤੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਇਹ ਬਹੁਤ ਹੀ ਸ਼ਰਮਨਾਕ ਹੈ ਕਿ ਪੰਜਾਬ ਦੀ ਇੱਕ ਕੁੜੀ ਮੰਤਰੀ ਕੋਲ ਨੌਕਰੀ ਮੰਗਣ ਜਾਂਦੀ ਹੈ, ਪਰ ਉਸ ਨੂੰ ਨੌਕਰੀ ਦੇਣ ਦੀ ਬਜਾਏ ਭਗਵੰਤ ਮਾਨ ਸਰਕਾਰ ਦੇ ਇੱਕ ਮੰਤਰੀ ਵਲੋਂ ਉਸ ਨੂੰ ਵੀਡੀਓ ਕਾਲ ਕਰਨ ਲਈ ਕਿਹਾ ਜਾਂਦਾ ਹੈ। ਦੋਸ਼ ਹੈ ਕਿ ਇਸ ਵੀਡੀਓ ਕਾਲ ਦੌਰਾਨ ਮੰਤਰੀ ਨੇ ਲੜਕੀ ਨੂੰ ਆਪਣੇ ਕੱਪੜੇ ਉਤਾਰਨ ਲਈ ਕਿਹਾ ਅਤੇ ਉਸ ਨੇ ਖੁਦ ਵੀ ਆਪਣੇ ਕੱਪੜੇ ਉਤਾਰ ਦਿੱਤੇ ਅਤੇ ਇਤਰਾਜ਼ਯੋਗ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।

ਤਜਿੰਦਰ ਪਾਲ ਸਿੰਘ ਬੱਗਾ ਨੇ ਦੋਸ਼ ਲਾਇਆ ਕਿ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਕਈ ਆਗੂ ਅਜਿਹੀਆਂ ਹਰਕਤਾਂ ਕਰਦੇ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਅਰਵਿੰਦ ਕੇਜਰੀਵਾਲ ਸਰਕਾਰ ਦਾ ਇੱਕ ਮੰਤਰੀ ਸੰਦੀਪ ਸਿਰਫ਼ ਰਾਸ਼ਨ ਕਾਰਡ ਬਣਾਉਣ ਲਈ ਗਈ ਮਹਿਲਾ ਨਾਲ ਯੌਨ ਸ਼ੋਸ਼ਣ ਕਰਦਾ ਪਾਇਆ ਗਿਆ ਸੀ। ਅਜਿਹੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਆਪਣੇ ਮੰਤਰੀ ਨੂੰ ਬਰਖਾਸਤ ਕਰਨਾ ਪਿਆ। ਹੁਣ ਭਗਵੰਤ ਮਾਨ ਨੂੰ ਵੀ ਆਪਣੇ ਮੰਤਰੀ ਨੂੰ ਬਰਖਾਸਤ ਕਰਕੇ ਇਸ ਮਾਮਲੇ ਦੀ ਜਾਂਚ ਕਰਵਾਉਣੀ ਚਾਹੀਦੀ ਹੈ।

 

LEAVE A REPLY

Please enter your comment!
Please enter your name here