ਸਬਿਆਸਾਚੀ ਮੁਖਰਜੀ ਨੇ Met Gala 2024 ‘ਚ ਰਚਿਆ ਇਤਿਹਾਸ, ਰੈਡ ਕਾਰਪੇਟ ‘ਤੇ ਚੱਲਣ ਵਾਲੇ ਪਹਿਲੇ ਭਾਰਤੀ ਫੈਸ਼ਨ ਡਿਜ਼ਾਈਨਰ

0
100037
ਸਬਿਆਸਾਚੀ ਮੁਖਰਜੀ ਨੇ Met Gala 2024 'ਚ ਰਚਿਆ ਇਤਿਹਾਸ, ਰੈਡ ਕਾਰਪੇਟ 'ਤੇ ਚੱਲਣ ਵਾਲੇ ਪਹਿਲੇ ਭਾਰਤੀ ਫੈਸ਼ਨ ਡਿਜ਼ਾਈਨਰ

ਸਬਿਆਸਾਚੀ ਮੁਖਰਜੀ: ਭਾਰਤ ਦੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਸਬਿਆਸਾਚੀ ਮੁਖਰਜੀ ਨੇ ਮੇਟ ਗਾਲਾ 2024 ‘ਚ ਆਪਣਾ ਲੋਹਾ ਮੰਨਵਾਇਆ ਹੈ। ਅੰਤਰਰਾਸ਼ਟਰੀ ਪੱਧਰ ‘ਤੇ ਕਰਵਾਏ ਜਾਂਦੇ ਇਸ ਮੈਟ ਗਾਲਾ ਪ੍ਰੋਗਰਾਮ ‘ਚ ਉਸ ਨੇ ਇਤਿਹਾਸ ਰਚ ਦਿੱਤਾ ਹੈ। ਮੁਖਰਜੀ ਪਹਿਲਾ ਅਜਿਹਾ ਭਾਰਤੀ ਫੈਸ਼ਨ ਡਿਜ਼ਾਈਨਰ ਬਣ ਗਿਆ ਹੈ, ਜਿਸ ਨੂੰ ਇਸ ਪ੍ਰੋਗਰਾਮ ‘ਚ ਰੈਡ ਕਾਰਪੇਟ ‘ਤੇ ਚੱਲਣ ਦਾ ਮਾਣ ਹਾਸਲ ਹੋਇਆ ਹੈ।

ਇਸ ਖਾਸ ਮੌਕੇ ‘ਤੇ ਉਹ ਵਿਸ਼ੇਸ਼ ਤੌਰ ‘ਤੇ ਆਪਣੇ ਫੈਸ਼ਨ ਲੇਬਲ ਹੇਠ ਬਣੇ ਕੱਪੜੇ, ਗਹਿਣੇ ਅਤੇ ਸਟਾਈਲ ਲੈ ਕੇ ਗਏ ਸਨ। ਸਬਿਆਸਾਚੀ ਮੁਖਰਜੀ ਨੇ ਖੁਦ ਮੇਟ ਗਾਲਾ 2024 ਦੀਆਂ ਤਸਵੀਰਾਂ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਹਨ। ਜਿੱਥੇ ਉਨ੍ਹਾਂ ਆਪਣੀ ਦਿੱਖ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਨਾ ਸਿਰਫ ਆਪਣੇ ਪਹਿਰਾਵੇ ਦੀ ਖਾਸੀਅਤ ਦੱਸੀ, ਸਗੋਂ ਆਪਣੀ ਦਿੱਖ ਨੂੰ ਵੀ ਦਿਖਾਇਆ। ਦੂਜੇ ਪਾਸੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਇਸ ਵੱਡੀ ਕਾਮਯਾਬੀ ਲਈ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ ਕਿ ਉਹ ਇਸ ਮੀਲ ਪੱਥਰ ‘ਤੇ ਪਹੁੰਚਣ ਵਾਲੇ ਪਹਿਲੇ ਭਾਰਤੀ ਡਿਜ਼ਾਈਨਰ ਬਣ ਗਏ ਹਨ।

LEAVE A REPLY

Please enter your comment!
Please enter your name here