ਸਾਬਕਾ CM ਚਰਨਜੀਤ ਚੰਨੀ ਨੂੰ ਕਾਂਗਰਸ ਨੇ ਉਤਾਰਿਆ ਚੋਣ ਮੈਦਾਨ ‘ਚ, ਇਸ ਸੀਟ ਤੋਂ ਬਣਾਉਣ ਜਾ ਰਹੇ ਉਮੀਦਵਾਰ

1
100345
ਸਾਬਕਾ CM ਚਰਨਜੀਤ ਚੰਨੀ ਨੂੰ ਕਾਂਗਰਸ ਨੇ ਉਤਾਰਿਆ ਚੋਣ ਮੈਦਾਨ 'ਚ, ਇਸ ਸੀਟ ਤੋਂ ਬਣਾਉਣ ਜਾ ਰਹੇ ਉਮੀਦਵਾਰ

 

Channi Will Candidate From Jalandhar:  ਲੋਕਾ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਹਾਈਕਮਾਨ ਨੇ ਪੰਜਾਬ ਵਿੱਚ ਇੱਕ ਨਾਮ ਤੈਅ ਕਰ ਲਿਆ ਹੈ। ਇਹ ਜਲੰਧਰ ਦੀ ਸੀਟ ਹੈ ਜਿੱਥੇ ਕਾਂਗਰਸ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਮੈਦਾਨ ‘ਚ ਉਤਾਰਨ ਜਾ ਰਹੀ ਹੈ। ਇਸ ਸਬੰਧੀ ਜਲਦ ਹੀ ਐਲਾਨ ਕੀਤਾ ਜਾ ਸਕਦਾ ਹੈ।

ਦੈਨਿਕ ਭਾਸਕਰ ਦੀ ਰਿਪੋਰਟ ਦੇ ਮੁਤਾਬਕ ਪੰਜਾਬ ਕਾਂਗਰਸ ਇੰਚਾਰਜ ਦੇਵੇਂਦਰ ਯਾਦਵ ਅਤੇ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜਲੰਧਰ ਦੌਰੇ ‘ਤੇ ਆਏ ਸਨ। ਇਸ ਦੌਰਾਨ ਉਹਨਾਂ ਨੇ ਜਲੰਧਰ ਹਲਕੇ ਦੇ ਲੋਕਾਂ ਨਾਲ ਮੁਲਾਕਾਤ ਕੀਤੀ। ਜਿਸ ਵਿੱਚ ਦੋ ਨਾਮਾਂ ‘ਤੇ ਮੁਹਰ ਲੱਗੀ।

ਜਲੰਧਰ ਵਿੱਚ ਲੋਕਾਂ ਨੇ ਕਾਂਗਰਸ ਹਾਈਕਮਾਨ ਨੂੰ ਸਲਾਹ ਦਿੱਤੀ ਕੀਤੀ ਕਰਮਜੀਤ ਕੌਰ ਚੌਧਰੀ ਅਤੇ ਚਰਨਜੀਤ ਸਿੰਘ ਚੰਨੀ ਨੂੰ ਉਮੀਦਵਾਰ ਬਣਾਇਆ ਜਾਵੇ। ਜਿਸ ਤੋਂ ਬਾਅਦ ਪਾਰਟੀ ਨੇ ਅੰਦਰ ਖਾਤੇ ਫੈਸਲਾ ਕਰ ਲਿਆ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਤੋਂ ਉਮੀਦਵਾਰ ਬਣਾਇਆ ਜਾਵੇ।

ਇਸ ਦਾ ਪਹਿਲਾਂ ਕਾਰਨ ਇਹ ਹੈ ਕਿ ਜਲੰਧਰ ‘ਚ ਹੋਈ ਜ਼ਿਮਨੀ ਚੋਣ ਵਿੱਚ ਕਰਮਜੀਤ ਕੌਰ ਚੌਧਰੀ ਕਾਂਗਰਸ ਵੱਲੋਂ ਚੋਣ ਲੜੇ ਸਨ ਤਾਂ ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ ਨੇ ਉਹਨਾਂ ਨੂੰ ਵੱਡੇ ਅੰਤਰ ਨਾਲ ਹਰਾ ਦਿੱਤਾ ਸੀ। ਇਸ ਕਾਰਨ ਹਾਈਕਮਾਨ ਦੁਬਾਰਾ ਕਰਮਜੀਤ ਕੌਰ ਚੌਧਰੀ ਨੂੰ ਉਮੀਦਵਾਰ ਨਹੀਂ ਬਣਾ ਸਕਦੀ।

ਦੂਸਰਾ ਕਾਰਨ ਇਹ ਹੈ ਕਿ ਜਲੰਧਰ ਵਿੱਚ ਸਭ ਤੋਂ ਵੱਧ ਦਲਿਤ ਵੋਟ ਹਨ। ਜਿਸ ਲਈ ਪਾਰਟੀ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਆ ਰਹੇ ਹਨ। ਜਦੋਂ ਚੰਨੀ ਤਿੰਨ ਮਹੀਨੇ ਲਈ ਮੁੱਖ ਮੰਤਰੀ ਬਣੇ ਸਨ ਤਾਂ ਉਹਨਾਂ ਨੇ ਸਭ ਤੋਂ ਵੱਧ ਜਲੰਧਰ ਵਿੱਚ ਗ੍ਰਾਂਟਾਂ ਵੰਡੀਆਂ ਸਨ ਅਤੇ ਚੰਨੀ ਨੂੰ ਪਹਿਲਾ ਦਲਿਤ ਸੀਐਮ ਹੋਣ ਦਾ ਨਾਮ ਵੀ ਮਿਲਿਆ ਸੀ। ਅਜਿਹੇ ‘ਚ ਪਾਰਟੀ ਇਸ ਦਾ ਫਾਇਦਾ ਲੈ ਸਕਦੀ ਹੈ।

ਚਰਨਜੀਤ ਸਿੰਘ ਚੰਨੀ ਲਈ ਸਭ ਤੋਂ ਵੱਡਾ ਚੈਲੰਜ ਆਮ ਆਦਮੀ ਪਾਰਟੀ ਵੀ ਹੈ। ਕਿਉਂਕਿ ਚਰਨਜੀਤ ਸਿੰਘ ਚੰਨੀ ਵਿਧਾਨ ਸਭਾ 2022 ਦੀਆਂ ਚੋਣਾਂ ਦੋ ਹਲਕਿਆਂ ‘ਚੋਂ ਲੜੇ ਸੀ ਤੇ ਦੋਵਾਂ ਤੋਂ ਹਾਰ ਗਏ ਸਨ। ਮੌਜੂਦਾ ਸਮੇਂ ਜਲੰਧਰ ਵਿੱਚ ਲੋਕ ਸਭਾ ਮੈਂਬਰ ਸੁਸ਼ੀਲ ਰਿੰਕੂ ਵੀ ਇੱਕ ਵੱਡਾ ਦਲਿਤ ਚਿਹਰਾ ਹੈ। ਚੰਨੀ ਤੇ ਰਿੰਕੂ ‘ਚ ਟੱਕਰ ਬਰਾਬਰ ਦੀ ਹੋਣ ਵਾਲੀ ਹੈ।

1 COMMENT

  1. Thank you for reaching out! If you have any specific questions or topics in mind, please feel free to share them, and I’ll do my best to assist you. Whether you’re curious about a particular technology, scientific concept, literary work, or anything else, I’m here to provide information, advice, or engage in a discussion. Don’t hesitate to let me know how I can help you further!

LEAVE A REPLY

Please enter your comment!
Please enter your name here