ਸੰਗਰੂਰ ਰੇਲਵੇ ਸਟੇਸ਼ਨ ਤੋਂ ਬੁਰੀ ਖਬਰ, ਟ੍ਰੇਨ ਨੀਚੇ ਆਉਣ ਕਾਰਨ ਮਾਵਾਂ-ਧੀਆਂ ਦੀ ਮੌਤ

0
100025

 

ਮਾਵਾਂ ਅਤੇ ਧੀਆਂ ਦੀ ਮੌਤ ਹੋ ਗਈ: ਸੰਗਰੂਰ ਦੇ ਵਿੱਚ ਰੇਲਵੇ ਸਟੇਸ਼ਨ ਤੇ ਟ੍ਰੇਨ ਥੱਲੇ ਆ ਕੇ ਮਾਵਾਂ-ਧੀਆਂ ਨੇ ਆਤਮਹੱਤਿਆ ਕਰ ਲਈ ਹੈ ਮਰਨ ਵੇਲੇ ਦੋਵੇਂ ਔਰਤਾਂ ਇੱਕ ਹੀ ਰੇਲਵੇ ਟਰੈਕ ਦੇ ਉੱਪਰ ਇਕੱਠੀਆਂ ਇੱਕ ਦੂਜੇ ਦਾ ਹੱਥ ਫੜ ਕੇ ਲੇਟੀਆਂ ਹੋਈਆਂ ਸਨ। ਜਿਸ ਦੀ ਜਾਣਕਾਰੀ ਸਵੇਰੇ ਪੁਲਿਸ ਨੂੰ ਮਿਲੀ ਜਿਸ ਤੋਂ ਬਾਅਦ ਪਰਿਵਾਰ ਨੂੰ ਜਾਣਕਾਰੀ ਦਿੱਤੀ ਗਈ। ਪਰਿਵਾਰ ਮੁਤਾਬਿਕ ਰਾਤ ਵੇਲੇ ਘਰੋਂ ਆਈਆਂ ਪਰ ਲੇਕਿਨ ਸਵੇਰੇ ਸਾਨੂੰ ਜਾਣਕਾਰੀ ਮਿਲੀ ਦੋਵਾਂ ਨੇ ਖੁਦਕੁਸ਼ੀ ਕਰ ਲੀ ਹੈ। ਦੋਵਾਂ ਨੂੰ ਕੋਈ ਤੰਗ ਪਰੇਸ਼ਾਨ ਨਹੀਂ ਕਰਦਾ ਸੀ।

ਪੁਲਿਸ ਮੁਤਾਬਕ ਜੋ ਜਾਣਕਾਰੀ ਉਹਨਾਂ ਨੂੰ ਮਿਲੀ ਕਿ ਰੇਲਵੇ ਟਰੈਕ ਤੇ ਦੋ ਲਾਸ਼ਾਂ ਮਿਲੀਆਂ ਮਾਵਾਂ ਧੀਆਂ ਦੀਆਂ ਜੋ ਥੋੜਾ ਮੈਂਟਲੀ ਤੌਰ ਤੇ ਪਰੇਸ਼ਾਨ ਰਹਿੰਦੀਆਂ ਸੀ। ਮਰਨ ਵਾਲੀ ਲੜਕੀ ਦਾ ਦੋ ਵਾਰ ਵਿਆਹ ਕੀਤਾ ਗਿਆ ਸੀ, ਪਰ ਮੈਂਟਲੀ ਤੌਰ ਤੇ ਪਰੇਸ਼ਾਨ ਹੋਣ ਕਾਰਨ ਤਲਾਕ ਹੋ ਚੁੱਕਿਆ ਸੀ ਜਿਸ ਕਾਰਨ ਮਾਂ ਵੀ ਪਰੇਸ਼ਾਨ ਰਹਿੰਦੀ ਸੀ ਤਕਰੀਬਨ 12 ਸਾਲ ਪਹਿਲਾਂ ਪੁੱਤ ਦੀ ਵੀ ਮੌਤ ਹੋ ਚੁੱਕੀ ਸੀ। ਦੋਵੇਂ ਔਰਤਾਂ ਗਰੀਬ ਪਰਿਵਾਰ ਨਾਲ ਸੰਬੰਧਿਤ ਸਨ। ਪਰਿਵਾਰਿਕ ਮੈਂਬਰ ਕਾਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਰਨ ਵਾਲੀ ਇੱਕ ਉਹਨਾਂ ਦੀ ਪਤਨੀ ਅਤੇ ਇੱਕ ਬੇਟੀ ਸੀ। ਉਨ੍ਹਾਂ ਨੂੰ ਸਵੇਰੇ 6 ਵਜੇ ਪਤਾ ਚੱਲਿਆ ਕਿ ਦੋਵਾਂ ਦੀ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ ਹੈ।

 

LEAVE A REPLY

Please enter your comment!
Please enter your name here