Kapil Sharma ਦੇ ਜਨਮਦਿਨ ‘ਤੇ ਜਾਣੋ ਉਨ੍ਹਾਂ ਦੀ ਜਿੰਦਗੀ ਨਾਲ ਜੁੜੀਆਂ ਕੁਝ ਦਿਲਚਸਪ ਗੱਲ੍ਹਾਂ

1
100061
Kapil Sharma ਦੇ ਜਨਮਦਿਨ 'ਤੇ ਜਾਣੋ ਉਨ੍ਹਾਂ ਦੀ ਜਿੰਦਗੀ ਨਾਲ ਜੁੜੀਆਂ ਕੁਝ ਦਿਲਚਸਪ ਗੱਲ੍ਹਾਂ

ਕਪਿਲ ਸ਼ਰਮਾ ਦਾ ਜਨਮਦਿਨ: ਅੱਜਕਲ੍ਹ ਕਪਿਲ ਸ਼ਰਮਾ ਦੇ ਪ੍ਰਸ਼ੰਸਕ ਦੇਸ਼ ਹੀ ਨਹੀਂ ਦੁਨੀਆ ਭਰ ‘ਚ ਹਨ। ਦਸ ਦਈਏ ਕਿ ਕਪਿਲ ਸ਼ਰਮਾ ਦਾ ਕਾਮੇਡੀ ਸ਼ੋਅ 2013 ਤੋਂ ਬਾਅਦ ਦਰਸ਼ਕਾਂ ‘ਚ ਸਭ ਤੋਂ ਵੱਧ ਪ੍ਰਸਿੱਧ ਹੈ। ਇਸ ਸ਼ੋਅ ਨੂੰ ਦੇਖ ਕੇ ਦਰਸ਼ਕਾਂ ਦੇ ਚਿਹਰਿਆਂ ‘ਤੇ ਮੁਸਕਰਾਹਟ ਆ ਜਾਂਦੀ ਹੈ। ਉਨ੍ਹਾਂ ਦਾ ਜਨਮ 2 ਅਪ੍ਰੈਲ 1981 ਨੂੰ ਹੋਇਆ ਸੀ ਉਨ੍ਹਾਂ ਨੇ ਆਪਣੀ ਜ਼ਿੰਦਗੀ ‘ਚ ਕਾਫੀ ਸੰਘਰਸ਼ ਕੀਤਾ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਨਾਲ ਦੇ ਜੀਵਨ ਨਾਲ ਜੁੜੇ ਮਹੱਤਵਪੂਰਨ ਪਹਿਲੂ ਅਤੇ ਦਿਲਚਸਪ ਗੱਲਾਂ ਦਸਾਂਗੇ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ।

ਟੀਵੀ ਸ਼ੋਅ ‘ਕਾਮੇਡੀ ਸਰਕਸ’ ‘ਚ ਵੀ ਕੰਮ ਕੀਤਾ :

ਕਪਿਲ ਸ਼ਰਮਾ ਗਾਇਕ ਤਾਂ ਨਹੀਂ ਬਣ ਸਕੇ ਪਰ ‘ਕਾਮੇਡੀ ਸਰਕਸ’ ਦੇ ਸੀਜ਼ਨ 6 ‘ਚ ਇਕ ਵਾਰ ਫਿਰ ਉਨ੍ਹਾਂ ਨੂੰ ਮੌਕਾ ਮਿਲਿਆ ‘ਤੇ ਉਹ ਇਹ ਸ਼ੋਅ ਵੀ ਜਿੱਤ ਗਏ। ਦਸ ਦਈਏ ਕਿ ਸ਼ੋਅ ਜਿੱਤਣ ਤੋਂ ਬਾਅਦ ਹੀ ਕਪਿਲ ਸ਼ਰਮਾ ਨੇ ਫੈਸਲਾ ਕੀਤਾ ਸੀ ਕਿ ਉਹ ਪਿੱਛੇ ਨਹੀਂ ਹਟਣਗੇ ਅਤੇ ਆਪਣਾ ਕਰੀਅਰ ਇਸ ‘ਚ ਹੀ ਬਣਾਉਣਗੇ।

ਕਿਵੇਂ ਰਿਹਾ ਕਪਿਲ ਦਾ ਸੰਘਰਸ਼?

ਕਪਿਲ ਸ਼ਰਮਾ ਆਪਣੇ ਕਾਲਜ ਦੇ ਦਿਨਾਂ ਤੋਂ ਹੀ ਥੀਏਟਰ ਨਾਲ ਜੁੜ ਗਏ ਸੀ। ਨਾਲ ਹੀ ਉਹ ਬਹੁਤ ਵਧੀਆ ਗਾਉਂਦਾ ਹੈ। ਉਹ ਗਾਇਕ ਵੀ ਬਣਨਾ ਚਾਹੁੰਦੇ ਸੀ। ਦੱਸ ਦਈਏ ਕਿ ਕਾਲਜ ‘ਚ ਪੜ੍ਹਦਿਆਂ ਕਪਿਲ ਨੂੰ ਮਜ਼ਾਕ ਕਰਨ ਦਾ ਸ਼ੌਕ ਸੀ ਅਤੇ ਫਿਰ ਇਸ ਸ਼ੌਕ ਨੇ ਉਨ੍ਹਾਂ ਨੂੰ ਆਪਣੇ ਕਰੀਅਰ ਦਾ ਸਹੀ ਰਸਤਾ ਦਿਖਾਇਆ। ਇਸ ਤੋਂ ਬਾਅਦ ਸਾਲ 2007 ‘ਚ ਉਨ੍ਹਾਂ ਨੂੰ ‘ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ’ ‘ਚ ਹਿੱਸਾ ਲੈਣ ਦਾ ਮੌਕਾ ਮਿਲਿਆ। ਸ਼ੋਅ ਜਿੱਤਣ ਤੋਂ ਬਾਅਦ ਕਪਿਲ ਪੰਜਾਬ ਦੇ ਇੱਕ ਕਾਮੇਡੀ ਸ਼ੋਅ ‘ਚ ਕੰਮ ਕਰਦੇ ਸਨ ਪਰ ਗਾਇਕ ਬਣਨ ਦੀ ਇੱਛਾ ਉਨ੍ਹਾਂ ਨੂੰ ਮੁੰਬਈ ਲੈ ਆਈ।

ਫਿਰ ਆਪਣਾ ਸ਼ੋਅ ਕੀਤਾ ਸ਼ੁਰੂ

ਫਿਰ ਸਾਲ 2013 ‘ਚ ਕਪਿਲ ਨੇ ਇੱਕ ਨਿੱਜੀ ਮਨੋਰੰਜਨ ਟੈਲੀਵਿਜ਼ਨ ਚੈਨਲ ‘ਤੇ ‘ਕਾਮੇਡੀ ਨਾਈਟਸ ਵਿਦ ਕਪਿਲ’ ਦੀ ਸ਼ੁਰੂਆਤ ਕੀਤੀ। ਇਸ ਸ਼ੋਅ ਨੇ ਕੁਝ ਹੀ ਮਹੀਨਿਆਂ ‘ਚ ਪ੍ਰਸਿੱਧੀ ਪ੍ਰਾਪਤ ਕਰ ਲਈ। ਕਪਿਲ ਸ਼ਰਮਾ ਆਪਣੇ ਸ਼ੋਅ ‘ਚ ਉਹ ਮਸ਼ਹੂਰ ਹਸਤੀਆਂ ਨੂੰ ਬੁਲਾ ਕੇ ਉਨ੍ਹਾਂ ਨਾਲ ਮਜ਼ਾਕ ਕਰਦੇ ਸਨ ਅਤੇ ਸਵਾਲ-ਜਵਾਬ ਕਰਦੇ ਸਨ। ਜਸੀ ਕਾਰਨ ਦਰਸ਼ਕਾਂ ਨੇ ਇਸ ਸ਼ੋਅ ਨੂੰ ਕਾਫੀ ਪਸੰਦ ਕੀਤਾ। ਨਾਲ ਹੀ ਉਨ੍ਹਾਂ ਨੇ ਇਕ ਹੋਰ ਨਿੱਜੀ ਟੀਵੀ ਚੈਨਲ ‘ਤੇ ਪ੍ਰਸਾਰਿਤ ਹੋਣ ਵਾਲੇ ਸ਼ੋਅ ‘ਕਾਮੇਡੀ ਸਰਕਸ’ ‘ਚ ਕੰਮ ਕੀਤਾ।

ਪ੍ਰਸ਼ੰਸਕਾਂ ਲਈ ਵੱਡੀ ਖਬਰ :

ਕਪਿਲ ਸ਼ਰਮਾ ਇਕ ਵਾਰ ਫਿਰ ਸ਼ੋਅ ‘ਦਿ ਗ੍ਰੇਟ ਕਪਿਲ ਸ਼ਰਮਾ ਸ਼ੋਅ’ ਨਾਲ ਵਾਪਸੀ ਕਰ ਚੁੱਕੇ ਹਨ ਪਰ ਇਸ ਵਾਰ ਉਹ ਇਕੱਲੇ ਨਹੀਂ ਹਨ, ਸਗੋਂ ਆਪਣੇ ਨਾਲ ਸੁਨੀਲ ਗਰੋਵਰ ਨੂੰ ਵੀ ਲੈ ਕੇ ਆਏ ਹਨ। ਦਸ ਦਈਏ ਕਿ ਸੁਨੀਲ ਗਰੋਵਰ 6 ਸਾਲ ਬਾਅਦ ਕਪਿਲ ਨਾਲ ਵਾਪਸੀ ਕਰ ਰਹੇ ਹਨ। ਇਸ ਕਾਰਨ ਸ਼ੋਅ ‘ਚ ਹੁਣ ਡਬਲ ਤੜਕਾ ਲੱਗ ਰਿਹਾ ਹੈ। ਕਿਉਂਕਿ ਇਸ ਵਾਰ ਕਪਿਲ ਸ਼ਰਮਾ ਓਟੀਟੀ OTT ਪਲੇਟਫਾਰਮ ਨੈੱਟਫਲੀਕਸ ‘ਤੇ ‘ਦਿ ਗ੍ਰੇਟ ਕਪਿਲ ਸ਼ੋਅ’ ਲੈ ਕੇ ਆਏ ਹਨ। ਦਿਲਚਸਪ ਗੱਲ ਇਹ ਹੈ ਕਿ ਪਹਿਲੇ ਹੀ ਐਪੀਸੋਡ ‘ਚ ਤੁਸੀਂ ਕਪਿਲ ਅਤੇ ਸੁਨੀਲ ਨੂੰ ਇਕ-ਦੂਜੇ ‘ਤੇ ਤਾਅਨੇ ਮਾਰਦੇ ਨਜ਼ਰ ਆਉਣਗੇ।

ਕਪਿਲ ਸ਼ਰਮਾ ਦਾ ਪਰਿਵਾਰ :

ਕੀ ਤੁਸੀਂ ਜਾਣਦੇ ਹੋ ਕਿ ਕਪਿਲ ਸ਼ਰਮਾ ਦਾ ਅਸਲੀ ਨਾਮ ਕਪਿਲ ਕੁੰਜ ਹੈ। ਉਹ ਆਪਣੀ ਆਪਣੀ ਮਾਂ ਦੇ ਬਹੁਤ ਕਰੀਬ ਹਨ। ਕਪਿਲ ਸ਼ਰਮਾ ਦੇ ਪਿਤਾ ਹੈੱਡ ਕਾਂਸਟੇਬਲ ਸਨ। ਜੋ ਕਿ ਕੈਂਸਰ ਦੀ ਬਿਮਾਰੀ ਨਾਲ ਮਰ ਗਏ। ਪਿਤਾ ਨੂੰ ਗੁਆਉਣ ਤੋਂ ਬਾਅਦ ਕਪਿਲ ਨੇ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਖੁਦ ਲਈ ਹੈ। ਦਸ ਦਈਏ ਕਿ ਕਪਿਲ ਦਾ ਵੱਡਾ ਭਰਾ ਅਸ਼ੋਕ ਕੁਮਾਰ ਪੰਜਾਬ ਪੁਲਿਸ ‘ਚ ਕਾਂਸਟੇਬਲ ਹੈ। ‘ਤੇ ਉਸ ਦੀ ਭੈਣ ਵਿਆਹੀ ਹੋਈ ਹੈ ਅਤੇ ਆਪਣੀ ਰੋਜ਼ਾਨਾ ਜ਼ਿੰਦਗੀ ‘ਚ ਖੁਸ਼ ਹੈ। ਦਸ ਦੇਈਏ ਕਿ ਕਪਿਲ ਦਾ ਪੂਰਾ ਪਰਿਵਾਰ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਕਪਿਲ ਨੇ ਸਾਲ 2018 ‘ਚ ਆਪਣੀ ਪ੍ਰੇਮਿਕਾ ਗਿੰਨੀ ਨਾਲ ਵਿਆਹ ਕੀਤਾ ਸੀ ਅਤੇ ਦੋਵਾਂ ਦੇ ਦੋ ਬੱਚੇ ਹਨ।

ਮੁੜ ਇੱਕਠੇ ਹੋਏ ਕਪਿਲ ਤੇ ਸੁਨੀਲ:

ਕਪਿਲ ਸ਼ਰਮਾ ਦੇ ਸ਼ੋਅ ‘ਦਿ ਗ੍ਰੇਟ ਕਪਿਲ ਸ਼ਰਮਾ ਸ਼ੋਅ’ ਦਾ ਪਹਿਲਾ ਐਪੀਸੋਡ 30 ਮਾਰਚ ਨੂੰ ਸਟ੍ਰੀਮ ਕੀਤਾ ਗਿਆ ਹੈ। ਸੁਨੀਲ ਗਰੋਵਰ ਨੇ ਪਹਿਲੇ ਐਪੀਸੋਡ ‘ਚ ਸ਼ਾਨਦਾਰ ਐਂਟਰੀ ਕੀਤੀ ਅਤੇ ਇਸ ਵਾਰ ਗਰੋਵਰ ਸ਼ੋਅ ‘ਚ ‘ਡਫਲੀ’ ਦੇ ਕਿਰਦਾਰ ‘ਚ ਨਜ਼ਰ ਆਏ। ਦਸ ਦਈਏ ਕਿ ਸੁਨੀਲ ਗਰੋਵਰ ਨੂੰ ਸਟੇਜ ‘ਤੇ ਇੱਕ ਡੱਬੇ ਚ ਪਹੁੰਚਾਇਆ ਗਿਆ। ਜਿਸ ਤੋਂ ਬਾਅਦ ਜਿਵੇਂ ਹੀ ਕਪਿਲ ਨੇ ਬਾਕਸ ਖੋਲ੍ਹਿਆ ਤਾਂ ਸੁਨੀਲ ਆਪਣੇ ‘ਡਫਲੀ’ ਕਿਰਦਾਰ ‘ਚ ਇਸ ‘ਚੋਂ ਬਾਹਰ ਆ ਗਏ।

 

1 COMMENT

  1. Fantastic site Lots of helpful information here I am sending it to some friends ans additionally sharing in delicious And of course thanks for your effort

LEAVE A REPLY

Please enter your comment!
Please enter your name here