MLA ਸਾਬ੍ਹ! ਨੂੰ ਮਹਿੰਗਾ ਪਿਆ ਵੋਟਰ ਦੇ ਥੱਪੜ ਮਾਰਨਾ, ਮੁੰਡੇ ਨੇ ਵੀ ਤੱਤੇ ਘਾਹ ਮੋੜੀ ਭਾਜੀ…ਵੀਡੀਓ ਵਾਇਰਲ

0
100041
MLA ਸਾਬ੍ਹ! ਨੂੰ ਮਹਿੰਗਾ ਪਿਆ ਵੋਟਰ ਦੇ ਥੱਪੜ ਮਾਰਨਾ, ਮੁੰਡੇ ਨੇ ਵੀ ਤੱਤੇ ਘਾਹ ਮੋੜੀ ਭਾਜੀ...ਵੀਡੀਓ ਵਾਇਰਲ

2024 ਦੀਆਂ ਲੋਕ ਸਭਾ ਚੋਣਾਂ ਦਾ ਚੌਥਾ ਗੇੜ ਬਹੁਤ ਵਧੀਆ ਢੰਗ ਨਾਲ ਚੱਲ ਰਿਹਾ ਹੈ ਅਤੇ ਵੋਟਰਾਂ ਤੇ ਉਮੀਦਵਾਰਾਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪਰ ਇਸ ਦੌਰਾਨ ਹੀ ਆਂਧਰਾ ਪ੍ਰਦੇਸ਼ ਦੇ ਇੱਕ ਪੋਲਿੰਗ ਬੂਥ ਤੋਂ ਇੱਕ ਹੰਗਾਮੇ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਇੱਕ ਵਿਧਾਇਕ ਦੀ ਹੈ, ਜੋ ਵੋਟ ਪਾਉਣ ਆਏ ਇੱਕ ਵੋਟਰ ਨੂੰ ਥੱਪੜ ਮਾਰ ਰਿਹਾ ਹੈ, ਜਿਸ ਤੋਂ ਬਾਅਦ ਮਾਮਲਾ ਵੱਧ ਜਾਂਦਾ ਹੈ।

ਮਾਮਲਾ ਆਂਧਰਾ ਪ੍ਰਦੇਸ਼ ਦੇ ਗੁੰਟੂਰ ਦਾ ਹੈ, ਜਿਥੇ ਇੱਕ ਪੋਲਿੰਗ ਬੂਥ ਦੇ ਬਾਹਰ ਵਾਈਐਸਆਰ ਕਾਂਗਰਸ ਪਾਰਟੀ ਦਾ ਵਿਧਾਇਕ ਸ਼ਿਵ ਕੁਮਾਰ ਵੋਟਰ ਕੋਲ ਜਾਂਦਾ ਹੈ ਅਤੇ ਉਸ ਦੇ ਮੂੰਹ ‘ਤੇ ਥੱਪੜ ਮਾਰਦਾ ਹੈ। ਇਸ ‘ਤੇ ਵੋਟਰ ਵੀ ਹਮਲੇ ਨਾਲ ਜਵਾਬ ਦਿੰਦਾ ਹੈ। ਇਸ ਤੋਂ ਬਾਅਦ ਵਿਧਾਇਕ ਦੇ ਸਾਥੀਆਂ ਨੇ ਵੀ ਵੋਟਰ ‘ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਜੰਮ ਕੇ ਕੁੱਟਮਾਰ ਕੀਤੀ।

ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਨੇ ਸੋਮਵਾਰ ਸਵੇਰੇ ਗੁੰਟੂਰ ਜ਼ਿਲੇ ਦੇ ਇਕ ਪੋਲਿੰਗ ਬੂਥ ‘ਤੇ ਵਿਧਾਇਕ ਦੇ ਕਤਾਰ ‘ਚ ਛਾਲ ਮਾਰਨ ‘ਤੇ ਇਤਰਾਜ਼ ਜਤਾਇਆ ਸੀ। ਇਸ ਤੋਂ ਨਾਰਾਜ਼ ਹੋ ਕੇ ਵਿਧਾਇਕ ਨੇ ਉਸ ਨੂੰ ਥੱਪੜ ਮਾਰ ਦਿੱਤਾ। ਜਾਣਕਾਰੀ ਅਨੁਸਾਰ ਵਿਧਾਇਕ ਸ਼ਿਵ ਕੁਮਾਰ, ਮੁੱਖ ਮੰਤਰੀ ਜਗਨ ਮੋਹਨ ਰੈੱਡੀ ਦੀ ਅਗਵਾਈ ਵਾਲੀ ਵਾਈਐਸਆਰਸੀਪੀ ਦਾ ਮੈਂਬਰ ਹੈ।

ਦੱਸ ਦੇਈਏ ਕਿ ਆਮ ਚੋਣਾਂ ਦੇ ਚੌਥੇ ਪੜਾਅ ਲਈ 9 ਰਾਜਾਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ (ਯੂਟੀ) ਦੇ 96 ਹਲਕਿਆਂ ਵਿੱਚ ਵੋਟਿੰਗ ਹੋ ਰਹੀ ਹੈ। ਸੋਮਵਾਰ ਨੂੰ ਆਂਧਰਾ ਪ੍ਰਦੇਸ਼ ਦੀਆਂ 25 ਲੋਕ ਸਭਾ ਸੀਟਾਂ ਅਤੇ 175 ਵਿਧਾਨ ਸਭਾ ਸੀਟਾਂ ‘ਤੇ ਇੱਕੋ ਸਮੇਂ ਵੋਟਿੰਗ ਹੋਈ। ਮੁੱਖ ਮੰਤਰੀ ਜਗਨ ਮੋਹਨ ਰੈੱਡੀ ਦੀ ਅਗਵਾਈ ਵਾਲੀ YSRCP ਸਰਕਾਰ ਭਾਰਤੀ ਜਨਤਾ ਪਾਰਟੀ ਅਤੇ ਤੇਲਗੂ ਦੇਸ਼ਮ ਪਾਰਟੀ ਦੇ ਗਠਜੋੜ ਨਾਲ ਆਹਮੋ-ਸਾਹਮਣੇ ਹੈ।

 

LEAVE A REPLY

Please enter your comment!
Please enter your name here